PSEB Board Weekly Test Paper of 10th Class, Test Series-II 2022 (Questions and Answer)

Ads Area

PSEB Board Weekly Test Paper of 10th Class, Test Series-II 2022 (Questions and Answer)

 

PSEB Board Weekly Test Paper of 10th Class, Test Series-II 2022 (
Q u e s t i o n s & A n s w e r



ਪ੍ਰਸ਼ਨ 1:- ਐਮਰੋਟੈਰਿਕ ਆਕਸਾਈਡ ਕੀ ਹੁੰਦੇ ਹਨ? ਐਮਫੋਟੈਰਿਕ ਆਕਸਾਈਡਾਂ ਦੀਆਂ ਦੋ ਉਦਾਹਰਣਾਂ ਦਿਓ

ਉੱਤਰ- ਕੁੱਝ ਧਾਤਾਂ ਦੇ ਆਕਸਾਈਡ ਤੇਜ਼ਾਬੀ ਅਤੇ ਖਾਰੀ ਦੋਨੋਂ ਗੁਣ ਰੱਖਦੇ ਹਨ, ਉਹਨਾਂ ਨੂੰ ਐਮਫੋਟੈਰਿਕ ਆਕਸਾਈਡ ਕਹਿੰਦੇ ਹਨ।

ਉਦਾਹਰਨ ਵਜੋਂ:

´  ਜ਼ਿੰਕ ਆਕਸਾਈਡ- ZnO

´  ਐਲੂਮੀਨੀਅਮ ਆਕਸਾਈਡ-Al2O3

ਪ੍ਰਸ਼ਨ 2:- ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰਾਨੀ ਬਿੰਦੂ ਰਚਨਾ ਲਿਖੋ

ਉੱਤਰ-           ਸੋਡੀਅਮ                   ਆਕਸੀਜਨ                ਮੈਗਨੀਸ਼ੀਅਮ

ਪ੍ਰਸ਼ਨ 3:- ਐਲੂਮੀਨੀਅਮ ਇੱਕ ਬਹੁਤ ਕਿਰਿਆਸ਼ੀਲ ਧਾਤ ਹੈ ਪਰ ਫਿਰ ਵੀ ਇਹ ਖਾਣਾ ਬਣਾਉਣ ਵਾਲੇ ਬਰਤਨ ਵਰਤੀ ਜਾਂਦੀ ਹੈ।

ਉੱਤਰ- ਐਲੂਮੀਨੀਅਮ ਉੱਤੇ ਹਵਾ ਨਾਲ ਕਿਰਿਆ ਹੋ ਕੇ ਐਲੂਮੀਨੀਅਮ ਆਕਸਾਈਡ ਦੀ ਅਕਿਰਿਆਸ਼ੀਲ ਪਰਤ ਬਣ ਜਾਂਦੀ ਹੈ। ਇਹ ਪਰਤ ਐਲੂਮੀਨੀਅਮ ਨੂੰ ਅੱਗੇ ਕਿਰਿਆ ਨਹੀਂ ਕਰਨ ਦਿੰਦੀ।

ਪ੍ਰਸ਼ਨ 4:- ਸੋਡੀਅਮ, ਪੋਟਾਸ਼ੀਅਮ ਅਤੇ ਲਿਥੀਅਮ ਨੂੰ ਤੇਲ ਵਿੱਚ ਸਟੋਰ ਕੀਤਾ ਜਾਂਦਾ ਹੈ

ਉੱਤਰ- ਕਿਉਂਕਿ ਸੋਡੀਅਮ, ਪੋਟਾਸ਼ੀਅਮ ਅਤੇ ਲਿਥੀਅਮ ਬਹੁਤ ਹੀ ਕਿਰਿਆਸ਼ੀਲ ਧਾਤਾਂ ਹਨ। ਇਹ ਹਵਾ ਅਤੇ ਨਮੀ (ਪਾਣੀ) ਦੇ ਸੰਪਰਕ ਵਿੱਚ ਕੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ ਅਤੇ ਅੱਗ ਫੜ੍ਹ ਲੈਂਦੀਆਂ ਹਨ। ਇਸ ਲਈ ਇਹਨਾਂ ਧਾਤਾਂ ਨੂੰ ਹਵਾ ਅਤੇ ਪਾਣੀ ਦੇ ਸੰਪਰਕ ਤੋਂ ਬਚਾਉਣ ਲਈ ਮਿੱਟੀ ਦੇ ਤੇਲ ਜਾਂ ਕੈਰੋਸੀਨ ਵਿੱਚ ਡੁਬੋ ਕੇ ਰੱਖਦੇ ਹਾਂ

ਪ੍ਰਸ਼ਨ 5:- ਨੈਫਰਾਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ

ਉੱਤਰ- ਨੈਫਰਾਨ ਗੁਰਦੇ ਦੀਆਂ ਫਿਲਟਰੀਕਰਨ ਇਕਾਈਆਂ ਹਨ।ਹਰ ਗੁਰਦੇ ਵਿੱਚ ਲਗਭਗ 1 ਤੋਂ 1.5 ਮਿਲੀਅਨ ਨੈਫਰਾਨ ਹੁੰਦੇਹਨ।ਨੈਫਰਾਨ ਦੇ ਮੁੱਖ ਭਾਗ ਬੋਮੈਨ ਕੈਪਸਿਊਲ ਅਤੇ ਮੂਤਰ ਇਕੱਠਾ ਕਰਨ ਵਾਲੀਆਂ ਨਲੀਆਂ ਹਨ।ਬੋਮੈਨ ਕੈਪਸਿਊਲ ਵਿੱਚ ਲਹੂਕੋਸ਼ਿਕਾਵਾਂ ਦਾ ਗੁੱਛਾ ਹੁੰਦਾ ਹੈ ਜਿਸ ਨੂੰ ਗਲੋਮੈਰੂਲਸ ਕਹਿੰਦੇ ਹਨ।

ਇਸ ਦੀ ਕਾਰਜ ਵਿਧੀ ਦੇ ਤਿੰਨ ਪੜਾਅ ਹਨ:-

(1) ਫਿਲਟਰੀਕਰਨ- ਗਲਮੈਚੁਲਸ ਵਿੱਚੋਂ ਲਹੂ ਵਿੱਚ ਮੌਜੂਦ ਵਾਧੂ ਪਦਾਰਥ ਜਿਵੇਂ ਯੂਰੀਆ ਜਾਂ ਯੂਰਿਕ ਐਸਿਡ ਆਦਿ ਫਿਲਟਰ ਹੋ ਕੇ ਬੋਮੈਨ ਕੈਪਸਿਊਲ ਵਿੱਚ ਚਲੇ ਜਾਂਦੇ ਹਨ। ਇਸ ਨੂੰ ਆਰੰਭਿਕ ਫਿਲਟਰੇਟ ਕਹਿੰਦੇ ਹਨ। ਇਸ ਵਿੱਚ ਗੁਲੂਕੋਜ਼, ਅਮੀਨੋ ਤੇਜ਼ਾਬ, ਲੂਣ ਅਤੇ ਪਾਣੀ ਵੀ ਹੁੰਦਾ ਹੈ

(2) ਮੁੜ ਸੋਖਣ- ਜਦੋਂ ਆਰੰਭਿਕ ਫਿਲਟਰੇਟ ਨੈਫਰਾਨ ਦੇ ਨਾਲੀਦਾਰ ਹਿੱਸਿਆਂ ਵਿੱਚੋਂ ਲੰਘਦਾ ਹੈ ਤਾਂ ਇਸ ਵਿੱਚੋਂ ਗੁਲੂਕੋਜ਼, ਅਮੀਨੋ ਤੇਜ਼ਾਬ, ਕੁੱਝ ਲੂਣ ਅਤੇ ਲੋੜ ਅਨੁਸਾਰ ਪਾਣੀ ਮੁੜ ਲਹੂ ਵਹਿਣੀਆਂ ਵਿੱਚ ਸੋਖੇ ਜਾਂਦੇ ਹਨ। ਇੱਥੇ ਫਿਲਟਰੇਟ ਕੁੱਝ ਸੰਘਣਾ ਹੋ ਜਾਂਦਾ ਹੈ।

(3) ਜੇਕਰ ਪਾਣੀ ਵੱਧ ਮਾਤਰਾ ਵਿੱਚ ਹੋਵੇ ਤਾਂ ਮੂਤਰ ਇਕੱਤਰ ਕਰਨ ਵਾਲੀਆਂ ਨਾਲੀਆਂ ਵਿੱਚੋਂ ਪਾਣੀ ਹੋਰ ਸਖਤ ਹੋ ਜਾਂਦਾ ਹੈ। ਹਰ ਇੱਕ ਗੁਰਦੇ ਵਿੱਚ ਬਣਨ ਵਾਲਾ ਮੂਤਰ ਅੰਤ ਵਿੱਚ ਇੱਕ ਲੰਬੀ ਵਹਿਣੀ ਵਿਚ ਪ੍ਰਵੇਸ਼ ਕਰਦਾ ਹੈ, ਜੋ ਗੁਰਦੇ ਨੂੰ ਮੂਤਰ ਮਸਾਨੇ ਨਾਲ ਜੋੜਦੀ ਹੈ

ਪ੍ਰਸ਼ਨ 6- ਮਨੁੱਖੀ ਪਾਚਣ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ

ਉੱਤਰ:-

ਪ੍ਰਸ਼ਨ 7:- ਅਲਿੰਗੀ ਪ੍ਰਜਣਨ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ। ਹਰੇਕ ਦੀ ਉਦਾਹਰਣ ਦਿਓ।

ਉੱਤਰ- (1) ਕਾਇਆ ਪ੍ਰਜਣਨ- ਇਸ ਵਿਧੀ ਵਿੱਚ ਪੌਦੇ ਦੀ ਜੜ੍ਹ, ਤਣੇ, ਪੱਤੇ ਜਾਂ ਕਲੀ ਵਰਗੇ ਕਿਸੇ ਅੰਗ ਦੁਆਰਾ ਨਵਾਂ ਪੌਦਾਪ੍ਰਾਪਤ ਕੀਤਾ ਜਾਂਦਾ ਹੈ।ਜਿਵੇਂ ਗੁਲਾਬ ਦੇ ਤਣੇ ਦੀ ਕਲਮ ਤੋਂ ਨਵਾਂ ਪੌਦਾ ਬਣਦਾ ਹੈ।

(2) ਬਡਿੰਗ- ਇਸ ਵਿਧੀ ਵਿੱਚ ਖਮੀਰ ਵਰਗੇ ਜੀਵ ਦੀ ਕੋਸ਼ਿਕਾ ਤੋਂ ਵਾਧਰੇ ਦੇ ਰੂਪ ਵਿੱਚ ਕਲੀ ਨਿਕਲਦੀ ਹੈ, ਜਿਸ ਤੋਂ ਨਵਾਂਜੀਵ ਵਿਕਸਿਤ ਹੁੰਦਾ ਹੈ।

(3) ਖੰਡਨ- ਕਾਈ (ਸਪਾਇਰੋਗਾਇਰਾ) ਦੋ ਜਾਂ ਵੱਧ ਖੰਡਾਂ ਵਿੱਚ ਵਿਖੰਡਿਤ ਹੋ ਜਾਂਦੀ ਹੈ ਅਤੇ ਹਰੇਕ ਖੰਡ ਤੋਂ ਨਵਾਂ ਪੌਦਾ ਬਣ ਜਾਂਦਾ ਹੈ।

(4) ਬੀਜਾਣੂ ਨਿਰਮਾਣ- ਫਰਨ, ਮੌਸ, ਉੱਲੀ ਵਿੱਚ ਬੀਜਾਣੂ ਬਣਦੇ ਹਨ ਜੋ ਅਨੁਕੂਲਿਤ ਹਾਲਤਾਂ ਵਿੱਚ ਪੁੰਗਰ ਕੇ ਨਵੇਂ ਜੀਵਾਂ ਵਿੱਚ ਵਿਕਸਿਤ ਹੋ ਜਾਂਦੇ ਹਨ

ਪ੍ਰਸ਼ਨ 8:- ਪ੍ਰੋੜ ਅਵਸਥਾ ਜਾਂ ਪਿਊਬਰਟੀ ਤੋਂ ਕੀ ਭਾਵ ਹੈ? ਮੁੰਡਿਆਂ ਅਤੇ ਕੁੜੀਆਂ ਵਿੱਚ ਇਸ ਅਵਸਥਾ ਵਿੱਚ ਆਉਣ ਵਾਲੇ ਪਰਿਵਰਤਨਾਂ ਬਾਰੇ ਲਿਖੋ

ਉੱਤਰ- ਪ੍ਰੋੜ ਅਵਸਥਾ ਜਾਂ ਪਿਊਬਰਟੀ- ਲੜਕੇ ਅਤੇ ਲੜਕੀਆਂ ਵਿੱਚ ਲਿੰਗੀ ਪ੍ਰੋੜਤਾ ਆਉਣ ਵਾਲੀ ਉਮਰ ਨੂੰ ਪ੍ਰੋੜ ਅਵਸਥਾਕਿਹਾ ਜਾਂਦਾ ਹੈ। ਮੁੰਡਿਆਂ ਵਿੱਚ ਪ੍ਰੋੜ ਅਵਸਥਾ ਦੀ ਉਮਰ 12 ਤੋਂ 16 ਸਾਲ ਅਤੇ ਕੁੜੀਆਂ ਵਿੱਚ 10 ਤੋਂ 14 ਸਾਲ ਹੁੰਦੀ ਹੈ।

ਪ੍ਰੋੜ ਅਵਸਥਾ ਸਮੇਂ ਮੁੰਡਿਆਂ ਵਿੱਚ ਹੋਣ ਵਾਲੇ ਪਰਿਵਰਤਨ- ਮੁੰਡਿਆਂ ਵਿੱਚ ਪ੍ਰੋੜ ਅਵਸਥਾ ਵਿੱਚ ਚਿਹਰੇ ਉੱਤੇ ਦਾੜ੍ਹੀ ਅਤੇ ਮੁੱਛਾਂ, ਕੱਦ ਵਿੱਚ ਵਾਧਾ,ਸਰੀਰ ਦੇ ਵੱਖ-ਵੱਖ ਭਾਗਾਂ ਉੱਤੇ ਵਾਲ ਆਉਣੇ, ਆਵਾਜ ਭਾਰੀ ਹੋਣਾ, ਮਾਸਪੇਸ਼ੀਆਂ ਅਤੇ ਪ੍ਰਜਣਨ ਅੰਗਾਂ ਦਾ ਵਿਕਸਿਤ ਹੋਣਾਂ ਮੂੰਹ ਤੇ ਕਿੱਲ, ਫਿਨਸੀਆਂ ਹੋਣਾ ਆਦਿ ਪਰਿਵਰਤਨ ਹਨ।

ਪ੍ਰੋੜ ਅਵਸਥਾ ਸਮੇਂ ਕੁੜੀਆਂ ਵਿੱਚ ਹੋਣ ਵਾਲੇ ਪਰਿਵਰਤਨ- ਪਿਊਬਰਟੀ (ਪ੍ਰੋੜ ਅਵਸਥਾ) ਸਮੇਂ ਲੜਕੀਆਂ ਵਿੱਚ ਛਾਤੀ ਦਾ ਆਕਾਰ ਵਧਣ ਲਗਦਾ ਹੈ ਅਤੇ ਮਾਹਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ।ਇਸ ਤੋਂ ਇਲਾਵਾ ਕੱਛਾਂ ਆਦਿ ਵਿੱਚ ਵਾਲ ਆਉਣ ਲੱਗਦੇ ਹਨ, ਚਿਹਰੇ ਉੱਤੇ ਕਿੱਲ, ਫਿੰਸੀਆਂ ਆਦਿ ਨਿਕਲ ਆਉਂਦੀਆਂ ਹਨ। ਲੱਕ ਦੀਆਂ ਮਾਸਪੇਸ਼ੀਆਂ ਵਿਕਸਿਤ ਹੋਣ ਲੱਗਦੀਆਂ ਹਨ

 

PSEB Board Weekly Test Paper of 10th Class, Test Series-II 2022 (Questions and Answer) 

Post a Comment

0 Comments
* Please Don't Spam Here. All the Comments are Reviewed by Admin.

Below Post Ad

Ads Area