ਪੰਜਾਬ ਸਕੂਲ ਸਿੱਖਿਆ ਬੋਰਡ
ਵੱਲੋਂ ਬਾਰ੍ਹਵੀਂ ਸ਼੍ਰੇਣੀ ਅਪ੍ਰੈਲ 2022 (ਟਰਮ-2) ਦੀ ਸਾਲਾਨਾ ਪਰੀਖਿਆ (ਸਮੇਤ ਓਪਨ ਸਕੂਲ), ਵਾਧੂ
ਵਿਸ਼ਾ, ਦਰਜਾ ਵਧਾਉਣ, ਓਪਨ ਰੀ- ਅਪੀਅਰ ਦਾ ਨਤੀਜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਪਰੀਖਿਆ ਨਾਲ
ਸਬੰਧਤ ਪਰੀਖਿਆਰਥੀ ਜੇਕਰ ਰੀ-ਚੈਕਿੰਗ / ਰੀ-ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨ ਲਾਈਨ ਫਾਰਮ
ਅਤੇ ਫੀਸ ਭਰਨ ਲਈ ਮਿਤੀ 05-07-2022 ਤੋਂ 14-07-2022 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਪਰੀਖਿਆਰਥੀ
ਆਨ ਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ
ਜਮ੍ਹਾ ਕਰਵਾਉਣ ਦੀ ਜਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਇਟ www.pseb.ac.in ਤੇ ਦੇਖੀ ਜਾ ਸਕਦੀ ਹੈ।
Important Dates |
|
Rechecking Senior Secondary |
|
ਰੀ ਚੈਕਿੰਗ ਦਾ ਫਾਰਮ ਭਰਨ ਦੀ ਸ਼ੁਰੂਆਤੀ ਮਿਤੀ |
05-07-2022 |
ਰੀ-ਚੈਕਿੰਗ ਦਾ ਫਾਰਮ ਭਰਨ ਦੀ ਆਖਰੀ ਮਿਤੀ |
14-07-2022 |
Re-Evaluation Senior Secondary |
|
ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਸ਼ੁਰੂਆਤੀ ਮਿਤੀ |
05-07-2022 |
ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਆਖਰੀ ਮਿਤੀ |
14-07-2022 |
ਰੀ-ਚੈਕਿੰਗ ਸਬੰਧੀ ਵਿਨਿਯਮ
ਅਤੇ ਹਦਾਇਤਾਂ
- ਬੋਰਡ ਵੱਲੋਂ ਨਤੀਜਾ ਐਲਾਨੇ ਜਾਣ ਤੋਂ ਬਾਅਦ ਰੀ-ਚੈਕਿੰਗ ਦੇ ਸਡਿਊਲ ਅਨੁਸਾਰ ਫਾਰਮ/ਫੀਸ ਆਨ ਲਾਈਨ ਹੀ ਜਮ੍ਹਾਂ ਕਰਵਾਈ ਜਾਵੇ। ਇਸ ਉਪਰੰਤ ਰੀਚੈਕਿੰਗ ਫਾਰਮ/ਫੀਸ ਦਾ ਪ੍ਰਿੰਟ ਪ੍ਰੀਖਿਆਰਥੀ ਆਪਣੇ ਕੋਲ ਰੱਖੇਗਾ।ਦਫਤਰ ਵਿਖੇ ਜਮ੍ਹਾ ਕਰਵਾਉਣ ਦੀ ਜਰੂਰਤ ਨਹੀ ਹੈ।
- ਰੀਚੈਕਿੰਗ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ:
- ਕੀ ਉੱਤਰ-ਪੱਤਰੀਆਂ ਦਾ ਕਲਿੱਪ ਠੀਕ ਲੱਗਾ ਹੈ, ਭਾਵ ਉਸ ਵਿੱਚੋਂ ਕੋਈ ਪੰਨਾਂ ਨਿਕਲਿਆ, ਫਟਿਆ ਜਾਂ ਬਦਲਿਆ ਤਾਂ ਨਹੀਂ ਅਤੇ ਉੱਤਰ-ਪੱਤਰੀ ਦੇ ਪੰਨਿਆਂ ਦੀ ਗਿਣਤੀ ਪੂਰੀ ਹੈ।
- ਕੀ ਉੱਤਰ-ਪੱਤਰੀ ਦੀ ਹੱਥ ਲਿਖਤ ਪਰੀਖਿਆਰਥੀ ਦੀ ਬਿਨੈ ਪੱਤਰ ਵਿੱਚ ਦਰਜ ਲਿਖਤ ਨਮੂਨੇ ਨਾਲ ਮੇਲ ਖਾਂਦੀ ਹੈ।
- ਕੀ ਉੱਤਰ ਪੱਤਰੀ ਤੇ ਦਰਜ ਸਾਰੇ ਪ੍ਰਸ਼ਨ-ਉੱਤਰ ਪਰੀਖਿਅਕ ਵੱਲੋਂ ਮਾਰਕ ਕੀਤੇ ਗਏ ਹਨ।
- ਕੀ ਉੱਤਰ-ਪੱਤਰੀ ਤੇ ਦਰਜ ਸਾਰੇ ਪ੍ਰਸ਼ਨਾਂ ਲਈ ਦਿੱਤੇ ਅੰਕਾਂ ਦਾ ਕੁੱਲ ਜੋੜ, ਉੱਤਰ-ਪੱਤਰੀ ਦੇ ਮੁੱਢਲੇ (Title) ਪੰਨੇ ਤੇ ਠੀਕ ਲਿਖਿਆ ਹੈ।
- ਨਿਰਧਾਰਿਤ ਕੀਤੀ ਰੀ-ਚੈਕਿੰਗ ਦੀ ਫੀਸ ਤੋਂ ਬਿਨ੍ਹਾ ਅਧੂਰੇ ਫਾਰਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਭਾਵ ਅਜਿਹੇ ਫਾਰਮ ਬਿਨ੍ਹਾ ਕਿਸੇ ਅਗੇਤੀ ਸੂਚਨਾ ਤੋਂ ਰੱਦ ਕੀਤੇ ਜਾਣਗੇ। ਰੀ-ਚੈਕਿੰਗ ਦੀ ਜਮ੍ਹਾ ਕਰਵਾਈ ਫੀਸ ਕਿਸੇ ਵੀ ਸੂਰਤ ਵਿੱਚ ਵਾਪਿਸ/ ਐਡਜਸਟ ਨਹੀਂ ਹੋਵੇਗੀ।
- ਰੀ-ਚੈਕਿੰਗ ਦੀ ਫੀਸ 500/-ਰੁਪਏ ਪ੍ਰਤੀ ਉੱਤਰ-ਪੱਤਰੀ ਹੈ।
- ਪਰੀਖਿਆਰਥੀ ਵੱਲੋਂ ਉੱਤਰ-ਪੱਤਰੀ ਦੀ ਫੋਟੋ ਕਾਪੀ ਦੀ ਮੰਗ ਤੇ ਪ੍ਰੋਸੈਸਿੰਗ ਫੀਸ ਹੇਠ ਲਿਖੇ ਅਨੁਸਾਰ ਹੈ:
ਉੱਤਰ-ਪੱਤਰੀ ਦੀ ਫੋਟੋ ਕਾਪੀ ਪ੍ਰਾਪਤ ਕਰਨ ਲਈ ਪ੍ਰੋਸੈਸਿੰਗ
ਫੀਸ |
500/-ਰੁਪਏ ਅਤੇ 2/-ਰੁਪਏ ਪ੍ਰਤੀ ਪੰਨਾ (ਫੋਟੋ ਕਾਪੀ) |
- ਰੀ-ਚੈਕਿੰਗ ਫੀਸ ਅਤੇ ਪ੍ਰੋਸੈਸਿੰਗ ਫੀਸ (ਦੋਨਾਂ ਦੀ ਫੀਸ) ਭਰਨ ਤੇ ਉੱਤਰ-ਪੱਤਰੀ ਕੇਵਲ ਪਰੀਖਿਆਰਥੀ ਨੂੰ ਹੀ ਵਿਖਾਈ ਜਾਵੇਗੀ। ਜੇਕਰ ਰੀਚੈਕਿੰਗ ਉਪਰੰਤ ਉੱਤਰ-ਪੱਤਰੀ ਦੀ ਫੋਟੋ ਕਾਪੀ ਲੈਣੀ ਹੈ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਦਿੱਤੇ ਨਿਰਧਾਰਿਤ ਮਿਤੀਆਂ/ਸਡਿਊਲ ਅਨੁਸਾਰ ਹੀ ਅਪਲਾਈ ਕਰਨਾ ਪਵੇਗਾ।
- ਰੀ-ਚੈਕਿੰਗ ਦੇ ਨਤੀਜੇ ਦੀ ਜਾਣਕਾਰੀ ਆਨਲਾਈਨ ਬੋਰਡ ਦੀ ਵੈਬਸਾਈਟ ਤੇ ਦਿੱਤੀ ਜਾਵੇਗੀ। ਜੇਕਰ ਸੋਧ ਹੁੰਦੀ ਹੈ ਤਾਂ ਇਸ ਸਬੰਧੀ ਅਗਲੇਰੀ ਕਾਰਵਾਈ ਬੋਰਡ ਦੀ ਪਰੀਖਿਆ ਸ਼ਾਖਾ ਵੱਲੋਂ ਕਰਵਾਈ ਜਾਵੇਗੀ ਅਤੇ ਪਰੀਖਿਆਰਥੀ ਨੂੰ ਸਬੰਧਤ ਪਰੀਖਿਆ ਸ਼ਾਖਾ ਨਾਲ ਸੰਪਰਕ ਕਰਦੇ ਹੋਏ ਆਪਣਾ ਪੁਰਾਣਾ ਨਤੀਜਾ ਸਰਟੀਫਿਕੇਟ ਜਮ੍ਹਾ ਕਰਵਾਕੇ ਨਵਾਂ ਸਰਟੀਫਿਕੇਟ ਪ੍ਰਾਪਤ ਕਰਨਾ ਪਵੇਗਾ। ਇਸ ਲਈ ਅਸਲ ਨਤੀਜੇ ਸਰਟੀਫਿਕੇਟ ਦੀ ਜਦੋਂ ਮੰਗ ਕੀਤੀ ਜਾਵੇ ਤਾਂ ਹੀ ਭੇਜਿਆ ਜਾਵੇ।
- ਰੀ-ਚੈਕਿੰਗ ਦਾ ਫਾਰਮ ਭਰਨ ਦੀ ਮਿਤੀ: 05-07-2022 ਤੋਂ 14-07-20222 ਤੱਕ
- ਰੀਚੈਕਿੰਗ
ਦਾ ਨਤੀਜਾ ਫਾਰਮ ਭਰਨ ਦੀ ਮਿਤੀ ਖਤਮ ਹੋਣ ਉਪਰੰਤ ਇੱਕ ਮਹੀਨੇ ਤੱਕ ਬੋਰਡ ਦੀ ਵੈੱਬ ਸਾਈਟ (pseb.ac.in) ਤੇ ਦੇਖਿਆ ਜਾ ਸਕਦਾ ਹੈ।
ਮੁੜ ਮੁਲਾਂਕਣ
(Re-evaluation) ਸਬੰਧੀ ਵਿਨਿਯਮ ਅਤੇ ਹਦਾਇਤਾਂ
- ਮੁੜ ਮੁਲਾਂਕਣ ਕੇਵਲ ਲਿਖਤੀ ਪੇਪਰਾਂ (Theory Papers) ਦਾ ਹੋਵੇਗਾ ਅਤੇ ਪ੍ਰਯੋਗੀ ਪੇਪਰਾਂ (Practical Papers) ਦੀ ਮੁੜ ਮੁਲਾਂਕਣ ਨਹੀਂ ਹੋਵੇਗਾ।
- ਬੋਰਡ ਵੱਲੋਂ ਨਤੀਜਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਮੁੜ ਮੁਲਾਂਕਣ ਦੀ ਫੀਸ ਅਤੇ ਫਾਰਮ ਆਨਲਾਈਨ ਭਰਿਆ ਜਾਵੇ। ਪਰੀਖਿਆਰਥੀ ਆਨ-ਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਉਸ ਦਾ ਪ੍ਰਿੰਟ ਆਪਣੇ ਕੋਲ ਰੱਖੇਗਾ। ਜਾਰੀ ਕੀਤੇ ਸ਼ਡਿਊਲ ਵਿੱਚ ਦਰਜ ਮਿਤੀਆਂ ਤੋਂ ਬਾਅਦ ਕੋਈ ਵੀ ਫਾਰਮ ਸਵਿਕਾਰ ਨਹੀਂ ਕੀਤਾ ਜਾਵੇਗਾ।
- ਨਿਰਧਾਰਿਤ ਕੀਤੀ ਮੁੜ ਮੁਲਾਂਕਣ ਦੀ ਫੀਸ ਤੋਂ ਬਿਨਾਂ / ਅਧੂਰੇ ਫਾਰਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਭਾਵ ਅਜਿਹੇ ਫਾਰਮ ਬਿਨਾਂ ਕਿਸੇ ਅਗੇਤੀ ਸੂਚਨਾ ਤੋਂ ਰੱਦ ਕੀਤੇ ਜਾਣਗੇ। ਮੁੜ ਮੁਲਾਂਕਣ ਦੀ ਜਮ੍ਹਾਂ ਕਰਵਾਈ ਫੀਸ ਕਿਸੇ ਵੀ ਸੂਰਤ ਵਿੱਚ ਵਾਪਿਸ/ਐਡਜਸਟ (Refund/Adjust) ਨਹੀਂ ਹੋਵੇਗੀ।
ਮੁੜ ਮੁਲਾਂਕਣ ਫੀਸ |
1000/ਰੁ
: ਪ੍ਰਤੀ ਉੱਤਰ ਪੱਤਰੀ |
ਉੱਤਰ-ਪੱਤਰੀ ਵੇਖਣ/ ਫੋਟੋਕਾਪੀ ਦਸਤੀ ਪ੍ਰਾਪਤ ਕਰਨ
ਦੀ ਪ੍ਰੋਸੈਸਿੰਗ ਫੀਸ |
500/- ਰੁ: ਅਤੇ 2/-ਰੁ: ਪ੍ਰਤੀ ਪੰਨਾ(ਫੋਟੋ ਕਾਪੀ) |
- ਮੁੜ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ ਦੇ ਨਤੀਜੇ ਵਿੱਚ ਸੋਧ ਕੀਤੀ ਜਾਵੇਗੀ ਭਾਵ ਜੇ ਅੰਕ ਵੱਧ ਜਾਂਦੇ ਹਨ ਤਾਂ ਵੱਧ ਅੰਕਾਂ ਅਨੁਸਾਰ, ਜੇ ਅੰਕ ਘੱਟ ਜਾਂਦੇ ਹਨ ਤਾਂ ਘੱਟ ਅੰਕਾਂ ਅਨੁਸਾਰ ਨਤੀਜਾ ਸੋਧਿਆ ਜਾਵੇਗਾ। ਮੁੜ ਮੁਲਾਂਕਣ ਉਪਰੰਤ ਘੋਸ਼ਿਤ ਨਤੀਜਾ, ਅੰਤਿਮ ਨਤੀਜਾ ਹੋਵੇਗਾ।
- ਜੇਕਰ ਮੁੜ ਮੁਲਾਂਕਣ ਦੌਰਾਨ 10% ਤੋਂ ਵੱਧ ਅੰਕਾਂ ਦੀ ਤਬਦੀਲੀ ਹੁੰਦੀ ਹੈ ਤਾਂ ਕੇਸ ਤੀਜੇ ਪ੍ਰੀਖਿਅਕ ਕੋਲ ਭੇਜਿਆ ਜਾਵੇਗਾ ਅਤੇ ਦੂਸਰੇ ਅਤੇ ਤੀਸਰੇ ਪ੍ਰੀਖਿਅਕ ਵੱਲੋਂ ਦਿੱਤੇ ਗਏ ਅੰਕਾਂ ਦੀ ਔਸਤ ਅਨੁਸਾਰ ਨਤੀਜਾ ਜੋ ਵੀ ਬਣੇ, ਉਸੇ ਤਰ੍ਹਾਂ ਐਲਾਨ ਕਰ ਦਿੱਤਾ ਜਾਵੇਗਾ।
- ਜੇਕਰ ਮੁੜ ਮੁਲਾਂਕਣ ਉਪਰੰਤ ਉੱਤਰ ਪੱਤਰੀ ਦੀ ਫੋਟੋਕਾਪੀ ਲੈਣੀ ਹੈ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਦਿੱਤੇ ਸ਼ਡਿਊਲ / ਨਿਰਧਾਰਿਤ ਮਿਤੀਆਂ ਅਨੁਸਾਰ ਹੀ ਅਪਲਾਈ ਕਰਨਾ ਪਵੇਗਾ।
- ਮੁੜ ਮੁਲਾਂਕਣ ਦੇ ਨਤੀਜੇ ਦੀ ਜਾਣਕਾਰੀ ਆਨਲਾਈਨ ਬੋਰਡ ਦੀ ਵੈੱਬਸਾਈਟ ਤੇ ਦਿੱਤੀ ਜਾਵੇਗੀ। ਜੇਕਰ ਅੰਕਾਂ ਵਿੱਚ ਸੋਧ ਹੁੰਦੀ ਹੈ ਤਾਂ ਇਸ ਸਬੰਧੀ ਅਗਲੇਰੀ ਕਾਰਵਾਈ ਪਰੀਖਿਆ ਸ਼ਾਖਾ ਵੱਲੋਂ ਕੀਤੀ ਜਾਵੇਗੀ ਅਤੇ ਪਰੀਖਿਆਰਥੀ ਨੂੰ ਸਬੰਧਤ ਪਰੀਖਿਆ ਸ਼ਾਖਾ ਨਾਲ ਸੰਪਰਕ ਕਰਦੇ ਹੋਏ ਆਪਣਾ ਸਰਟੀਫਿਕੇਟ ਜਮ੍ਹਾ ਕਰਵਾ ਕੇ ਨਵਾਂ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇਗਾ। ਇਸ ਲਈ ਅਸਲ ਸਰਟੀਫਿਕੇਟ ਦੀ ਜਦੋਂ ਮੰਗ ਕੀਤੀ ਜਾਵੇ ਤਾਂ ਹੀ ਬੋਰਡ ਦਫਤਰ ਨੂੰ ਭੇਜਿਆ ਜਾਵੇ।
Online Form |
|
Instructions |
|
Official
Website |