ਅੱਜ ਅਸੀਂ ਤੁਹਾਡੇ ਨਾਲ ਕੁੱਝ ਮਹੱਤਵਪੂਰਨ ਪ੍ਰਸ਼ਨ ਸਾਂਝੇ ਕਰ
ਰਹੇ ਹਾਂ ਜੋ ਆਉਣ ਵਾਲੀ ਪ੍ਰੀਖਿਆਵਾਂ ਵਿਚ ਆ ਸਕਦੇ ਹਨ, ਤੁਸੀਂ ਇਹਨਾਂ ਪ੍ਰਸ਼ਨਾਂ ਦੀ ਸਹਾਇਤਾ ਨਾਲ
ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਇਸ ਪਾਠ ਵਿਚੋ ਕੇਵਲ ਮਹੱਤਵਪੂਰਨ ਪ੍ਰਸ਼ਨ ਹੀ ਲਏ ਗਏ ਹਨ।
आज हम आपके साथ कुछ महत्वपूर्ण प्रश्न साझा कर रहे हैं जो आने वाली परीक्षाओं में आ सकते हैं, आप इन प्रश्नों की सहायता से अच्छा प्रदर्शन कर सकते हैं केवल महत्वपूर्ण प्रश्न इस पाठ से लिए गए हैं।
Class VIII,Subject Science, Chapter Coal and Petroleum
Today we are sharing with you some important
questions that may come up in the upcoming exams, you can perform well with the
help of these questions only important questions are taken from this lesson.
ਅਧਿਆਇ-5 ਕੋਲਾ ਅਤੇ ਪੈਟ੍ਰੋਲੀਅਮ
ਪ੍ਰਸ਼ਨ 1 ਪਥਰਾਟ ਬਾਲਣ ਕੀ ਹੁੰਦੇ ਹਨ?
ਉੱਤਰ- ਇਹ ਉਹ ਬਾਲਣ ਹਨ ਜੋ ਪੌਦੇ ਅਤੇ ਜੰਤੂਆਂ ਦੇ ਮ੍ਰਿਤ ਅਵਸ਼ੇਸ਼ਾਂ ਤੋਂ ਮਿੱਟੀ ਹੇਠਾਂ ਲੱਖਾਂ ਸਾਲ ਤੱਕ ਦੱਬੇ ਰਹਿਣ ਕਾਰਨ ਕੁਦਰਤ ਵਿੱਚ ਪੈਦਾ ਹੋਏ ਹਨ। ਉਦਾਹਰਣ- ਕੋਲਾ ਅਤੇ ਪੈਟ੍ਰੋਲੀਅਮ
ਪ੍ਰਸ਼ਨ. 2 ਸੀ.ਐਨ.ਜੀ. ਅਤੇ ਐਲ.ਪੀ.ਜੀ. ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ?
ਉੱਤਰ- ਸੀ.ਐਨ.ਜੀ. ਅਤੇ ਐਲ.ਪੀ.ਜੀ. ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਲਾਭ:
(1) ਇਹਨਾਂ ਦਾ ਜਲਣ ਆਸਾਨੀ ਨਾਲ ਹੋ ਸਕਦਾ ਹੈ।
(2) ਇਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਾਈਪਾਂ ਰਾਹੀਂ ਲਿਜਾਣਾ ਸੌਖਾ ਹੈ।
(3) ਇਹ ਸਾਫ਼-ਸੁਥਰੇ ਬਾਲਣ ਹਨ, ਕਿਉਂਕਿ ਇਹਨਾਂ ਦੇ ਜਲਣ ਤੇ ਧੂੰਆਂ ਆਦਿ ਪੈਦਾ ਨਹੀਂ ਹੁੰਦਾ।
(4) ਇਹ ਜਲਣ ਤੇ ਬਹੁਤ ਸਾਰੀ ਤਾਪ ਊਰਜਾ ਪੈਦਾ ਕਰਦੇ ਹਨ।
ਪ੍ਰਸ਼ਨ 3 ਪੈਟ੍ਰੋਲੀਅਮ ਦੀ ਕਿਹੜੀ ਉਪਜ ਸੜਕ ਨਿਰਮਾਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ?
ਉੱਤਰ- ਬਿਟੁਮਿਨ।
ਪ੍ਰਸ਼ਨ, 4 ਵਰਨਣ ਕਰੋ, ਮ੍ਰਿਤ ਬਨਸਪਤੀ ਤੋਂ ਕੋਲਾ ਕਿਸ ਤਰ੍ਹਾਂ ਬਣਦਾ ਹੈ? ਇਹ ਪ੍ਰਕਰਮ ਕੀ ਅਖਵਾਉਂਦਾ ਹੈ?
ਉੱਤਰ- ਲੱਖਾਂ ਸਾਲ ਪਹਿਲਾਂ ਕੁੱਝ ਕੁਦਰਤੀ ਘਟਨਾਵਾਂ ਕਾਰਨ ਕੁਝ ਸੰਘਣੇ ਜੰਗਲ ਮਿੱਟੀ ਹੇਠਾਂ ਦੱਬ ਗਏ। ਉਨ੍ਹਾਂ ਉੱਤੇ ਹੋਰ ਮਿੱਟੀ ਜੰਮ ਜਾਣ ਕਾਰਨ ਉਹ ਨਪੀੜਤ ਹੋ ਗਏ। ਉੱਚੇ ਦਬਾਅ ਅਤੇ ਉੱਚੇ ਤਾਪਮਾਨ ਤੇ, ਧਰਤੀ ਵਿੱਚ ਦੱਬੇ ਪੌਦੇ ਹੌਲੀ ਹੌਲੀ ਕੋਲੇ ਵਿੱਚ ਪਰਿਵਰਤਿਤ ਹੋ ਗਏ।ਕੋਲੇ ਵਿੱਚ ਮੁੱਖ ਰੂਪ ਵਿੱਚ ਕਾਰਬਨ ਹੁੰਦਾ ਹੈ। ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਪਰਿਵਰਤਨ ਨੂੰ ਕਾਰਬੋਨੀਕਰਨ ਕਹਿੰਦੇ ਹਨ।
ਪ੍ਰਸ਼ਨ, 5 ਸਮਝਾਓ, ਪਥਰਾਟ ਬਾਲਣ ਖਤਮ ਹੋਣ ਵਾਲੇ ਕੁਦਰਤੀ ਸਾਧਨ ਕਿਉਂ ਹਨ?
ਉੱਤਰ-ਕਿਉਂਕਿ ਧਰਤੀ ਉੱਤੇ ਪਥਰਾਟ ਬਾਲਣਾਂ ਦੇ ਭੰਡਾਰ ਸੀਮਤ ਮਾਤਰਾ ਵਿੱਚ ਹੀ ਮੌਜੂਦ ਹਨ ਅਤੇ ਇਹਨਾਂ ਨੂੰ ਦੁਬਾਰਾ ਬਣਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ।
ਪ੍ਰਸ਼ਨ, 6 ਕੋਕ ਦੇ ਗੁਣ ਅਤੇ ਵਰਤੋਂ ਦਾ ਵਰਣਨ ਕਰੋ।
ਉੱਤਰ- ਕੋਕ ਦੇ ਗੁਣ- ਇਹ ਇੱਕ ਕਾਲੇ ਰੰਗ ਦਾ ਕਠੋਰ ਅਤੇ ਮੁਸਾਮਦਾਰ ਪਦਾਰਥ ਹੈ ਜੋ ਬਿਜਲੀ ਦਾ ਕੁਚਾਲਕ ਹੈ।
ਕੋਕ ਦੀ ਵਰਤੋਂ- (1) ਕੋਕ ਦੀ ਵਰਤੋਂ ਸਟੀਲ ਦੇ ਨਿਰਮਾਣ ਅਤੇ ਕਈ ਧਾਤਾਂ ਦੇ ਨਿਸ਼ਕਰਸ਼ਣ ਵਿੱਚ ਕੀਤੀ ਜਾਂਦੀ ਹੈ। (2) ਇਹ ਪਾਣੀ ਗੈਸ ਦੇ ਉਤਪਾਦਨ ਵਿੱਚ ਸਹਾਇਕ ਹੈ
ਪ੍ਰਸ਼ਨ 7 ਪੈਟ੍ਰੋਲੀਅਮ ਨਿਰਮਾਣ ਦੇ ਪ੍ਰਕਰਮ ਨੂੰ ਸਮਝਾਓ।
ਉੱਤਰ- ਲੱਖਾਂ ਸਾਲ ਪਹਿਲਾਂ ਜੋ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦੇ ਮ੍ਰਿਤ ਸਰੀਰ ਸਮੁੰਦਰ ਖੋਲ ਜਾ ਕੇ ਜੰਮ ਗਏ ਅਤੇ ਫਿਰ ਰਤ ਅਤੇ ਮਿੱਟੀ ਦੀਆਂ ਤਹਿਆਂ ਨਾਲ ਢੱਕ ਗਏ। ਲੱਖਾਂ ਸਾਲਾਂ ਵਿੱਚ, ਹਵਾ ਦੀ ਅਣਹੋਂਦ ਵਿੱਚ, ਉੱਚੇ ਤਾਪ ਅਤੇ ਉੱਚ ਦਬਾਅ ਨੇ ਮਰੇ ਜੀਵਾਂ ਨੂੰ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਵਿੱਚ ਤਬਦੀਲ ਕਰ ਦਿੱਤਾ।
ਪ੍ਰਸ਼ਨ 8 ਪੈਟ੍ਰੋਲੀਅਮ ਦੇ ਤਿੰਨ ਉਤਪਾਦਾਂ ਦੇ ਨਾਂ ਲਿਖੋ ?
ਉੱਤਰ- ਕੀਟਨਾਸ਼ਕ, ਖਾਦਾਂ, ਬਣਾਉਟੀ ਰਬੜ
ਪ੍ਰਸ਼ਨ, 9 ਬਟੂਮਿਨ ਦਾ ਕੀ ਉਪਯੋਗ ਹੈ ?
ਉੱਤਰ- ਇਹ ਸੜਕ ਬਣਾਉਣ ਵਿੱਚ ਵਰਤਿਆ ਜਾਂਦਾ ਹੈ।
ਪ੍ਰਸ਼ਨ. 10 ਆਦਰਸ਼ ਬਾਲਣ ਦੀਆਂ ਕੁਝ ਵਿਸ਼ੇਸ਼ਤਾਵਾਂ ਦੱਸੋ?
ਉਤਰ- (1) ਇਹ ਭਰਪੂਰ ਮਾਤਰਾ ਵਿੱਚ ਉਪਲਭਧ ਹੋਣਾ ਚਾਹੀਦਾ ਹੈ।
(2) ਇਸ ਦੇ ਜਲਣ ਨਾਲ ਕੋਈ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ।
(3) ਇਸ ਦੀ ਕੀਮਤ ਘੱਟ ਹੋਣੀ ਚਾਹੀਦੀ ਹੈ।
(4) ਇਸ ਦਾ ਪਰਿਵਹਿਨ ਅਤੇ ਸਾਂਭ ਸੰਭਾਲ ਸੁਖੀ ਹੋਣੀ ਚਾਹੀਦੀ ਹੈ।
(5) ਇਸ ਤੋਂ ਵਧੇਰੀ ਮਾਤਰਾ ਵਿੱਚ ਊਰਜਾ ਮਿਲਣੀ ਚਾਹੀਦੀ ਹੈ।
Disclaimer: -
ਇਸ ਵੈੱਬਸਾਈਟ ਵਿੱਚ ਮੌਜੂਦ ਜਾਣਕਾਰੀ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਪ੍ਰਦਾਨ ਕੀਤੀ ਗਈ ਹੈ। ਇਸ ਸਾਈਟ ਤੋਂ ਸਮਗਰੀ ਦੇ ਕਿਸੇ ਵੀ ਪ੍ਰਾਪਤਕਰਤਾ, ਗਾਹਕਾਂ ਜਾਂ ਕਿਸੇ ਹੋਰ ਨੂੰ, ਮੁੱਦੇ 'ਤੇ ਵਿਸ਼ੇਸ਼ ਤੱਥਾਂ ਅਤੇ ਸਥਿਤੀਆਂ 'ਤੇ ਉਚਿਤ ਕਾਨੂੰਨੀ ਜਾਂ ਹੋਰ ਪੇਸ਼ੇਵਰ ਸਲਾਹ ਲਏ ਬਿਨਾਂ ਸਾਈਟ ਵਿੱਚ ਸ਼ਾਮਲ ਕਿਸੇ ਵੀ ਸਮੱਗਰੀ ਦੇ ਅਧਾਰ 'ਤੇ ਕੰਮ ਨਹੀਂ ਕਰਨਾ ਚਾਹੀਦਾ ਜਾਂ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੈੱਡਵੇਅ ਰਣਨੀਤੀਆਂ ਇਸ ਵੈੱਬਸਾਈਟ ਦੀ ਕਿਸੇ ਵੀ ਜਾਂ ਸਾਰੀਆਂ ਸਮੱਗਰੀਆਂ ਦੇ ਆਧਾਰ 'ਤੇ ਕੀਤੀਆਂ ਜਾਂ ਨਾ ਕੀਤੀਆਂ ਗਈਆਂ ਕਾਰਵਾਈਆਂ ਦੇ ਸਬੰਧ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਪੱਸ਼ਟ ਤੌਰ 'ਤੇ ਅਸਵੀਕਾਰ ਕਰਦੀਆਂ ਹਨ।