ਪਾਠ:
ਕਾਬੂ ਅਤੇ ਤਾਲਮੇਲ
2 ਅੰਕਾਂ ਵਾਲੇ ਪ੍ਰਸ਼ਨ
1. ਪ੍ਰਤੀਵਰਤੀ ਕਿਰਿਆ ਦੀ ਪ੍ਰੀਭਾਸ਼ਾ ਦਿਓ।
ਉੱਤਰ- ਕਿਸੇ ਉਦੀਪਨ ਦੇ ਕਾਰਨ ਆਪਣੇ ਆਪ ਹੀ ਜਲਦੀ ਹੋ ਜਾਣ ਵਾਲੇ ਅਣਇੱਛਤ ਕਿਰਿਆ ਨੂੰ ਪ੍ਰਤੀਵਰਤੀ ਕਿਰਆ ਕਿਹਾ ਜਾਂਦਾ ਹੈ।
2. ਦਿੱਤੇ ਗਏ ਨਿਊਰਾਨ ਦੇ ਚਿੱਤਰ ਦੇ ਭਾਗਾਂ ਨੂੰ ਲੇਬਲ ਕਰੋ।
ਉੱਤਰ
ਅ.
ਸੈੱਲ ਬਾਡੀ
ੲ. ਐਕਸਾੱਨ
ਸ. ਨਾੜੀ ਦਾ ਅੰਤਿਮ ਸਿਰਾ
3. ਐਕਸਾਨ ਦਾ ਕੀ ਕਾਰਜ਼ ਦੱਸੋ।
ਉੱਤਰ ਐਕਸਾਨ ਨਾੜੀ ਆਵੇਗਾ ਨੂੰ ਸੈੱਲ ਬਾਡੀ ਤੋਂ ਦੂਜੇ ਨਿਊਰਾਨ ਦੇ ਡੈਂਡਰਾਇਟਸ, ਪੇਸ਼ੀ ਸੈੱਲ ਅਤੇ ਗ੍ਰੰਥਿਆਂ ਤੱਕ ਪਹੁੰਚਾਉਂਦਾ ਹੈ।
4. ਡੈਂਡਰਾਇਟਸ ਦਾ ਕਾਰਜ਼ ਦੱਸੋ।
ਉੱਤਰ - ਡੈਂਡਰਾਇਟਸ ਸੰਵੇਦਨਾ ਨੂੰ ਪ੍ਰਾਪਤ ਕਰਕੇ ਨਾੜੀ ਆਵੇਗ ਸੈੱਲ ਬਾਡੀ ਨੂੰ ਭੇਜਦਾ ਹੈ।
5. ਦੋ ਨਿਉਰਾਨਾਂ ਵਿੱਚਕਾਰ ਖਾਲੀ ਥਾਂ ਨੂੰ ਕੀ ਕਹਿੰਦੇ ਹਨ ਅਤੇ ਇਸਦਾ ਕਾਰਜ਼ ਵੀ ਲਿਖੋ।
ਉੱਤਰ- ਦੋ ਨਿਉਰਾਨਾਂ ਵਿੱਚਕਾਰ ਖਾਲੀ ਥਾਂ ਨੂੰ ਸਿਨੈਪਸ ਕਹਿੰਦੇ ਹਨ ਅਤੇ ਇਹ ਸਿਗਨਲ ਨੂੰ ਇੱਜ ਨਿਉਰਾਨ ਤੋਂ ਦੂਜੇ ਨਿਉਰਾਨ ਤੱਕ ਭੇਜਦਾ ਹੈ।
6. ਨਿਉਰਾਨ ਕੀ ਹੈ?
ਉੱਤਰ- ਨਾੜੀ ਪ੍ਰਣਾਲੀ ਦੀ ਸੰਰਚਨਾਤਮਕ ਅਤੇ ਕਾਰਜਾਤਮਕ ਇਕਾਈ ਨੂੰ ਨਾੜੀ ਸੈੱਲ ਜਾ ਨਿਉਰਾਨ ਕਿਹਾ ਜਾਂਦਾ ਹੈ। ਇਸਦੇ ਤਿੰਨ ਮੁੱਖ ਭਾਗ ਹਨ; ਸੈੱਲ ਬਾਡੀ, ਡੈਂਡਰਾਇਟਸ ਅਤੇ ਐਕਸਾਨ।
7. ਪ੍ਰਤੀਵਰਤੀ ਆਰਕ ਕਿਸ ਨੂੰ ਕਹਿੰਦੇ ਹਨ?
ਉੱਤਰ-ਜਿਸ ਮਾਰਗ ਵਿੱਚ ਪ੍ਰਤੀਵਰਤੀ ਕਿਰਆ ਪੂਰਨ ਹੁੰਦੀ ਹੈ ਉਸਨੂੰ ਪ੍ਰਤੀਵਰਤੀ ਆਰਕ ਕਹਿੰਦੇ ਹਨ।
8. ਸੁਖਮਨਾ ਨਾੜੀ ਤੇ ਸੱਟ ਲੱਗਣ ਤੇ ਕਹੜੇ ਸੰਕੇਤਾਂ ਤੇ ਪ੍ਰਭਾਵ ਪੈਂਦਾ ਹੈ
ਉੱਤਰ - ਸੁਖਨਮਨਾ ਨਾੜੀ ਤੇ ਸੱਟ ਲੱਗਣ ਤੇ ਪ੍ਰਤੀ ਵਰਤੀ ਕਿਰਆਵਾਂ ਅਤੇ ਅਣਇੱਛਤ ਕਿਰਆਵਾਂ ਪ੍ਰਭਾਵਿਤ ਹੋਣਗੀਆ ਅਤੇ ਸਰੀਰ ਹਾਨੀਕਾਰਕ ਸੰਵੇਦਨਾਵਾਂ ਦੇ ਪ੍ਰਤੀ ਤੁਰੰਤ ਪ੍ਰਤੀਕਿਰਆ ਨਹੀਂ ਦੇ ਸਕੇਗਾ।
9. ਨਾੜੀ ਸੈੱਲ ਦਾ ਕਿਹੜਾ ਭਾਗ:- ੳ) ਜਿੱਥੇ ਸੂਚਨਾਵਾਂ ਪ੍ਰਾਪਤ ਕੀਤੀਆਂ ਜਾਂਦੀਆ ਹਨ ਅ) ਜਿਸ ਵਿੱਚੋਂ ਲੰਘ ਕੇ ਸੂਚਨਾਵਾਂ ਬਿਜਲਈ ਸੰਕੇਤ ਦੀ ਤਰ੍ਹਾਂ ਯਾਤਰਾ ਕਰਦੀਆਂ ਹਨ।
ਉੱਤਰ
ੳ) ਡੈਂਡਰਾਇਟ ਅ) ਐਕਸਾਨ
10. ਅਸੀਂ ਆਪਣੇ ਵਾਤਾਵਰਨ ਵਿੱਚੋਂ ਸੂਚਨਾਵਾਂ ਕਿਵੇਂ ਪ੍ਰਾਪਤ ਕਰਦੇ ਹਾਂ?
ਉੱਤਰ-ਸ਼ਾਡੇ ਵਾਤਾਵਰਨ ਵਿੱਚਲੀਆਂ ਸੂਚਨਾਵਾਂ ਦਾ ਪਤਾ ਸਾਨੂੰ ਨਾੜੀ ਸੈੱਲਾਂ ਵਿੱਚਲੇ ਵਿਸ਼ੇਸ਼ ਟਿਸ਼ੂਆਂ ਦੁਆਰਾ ਲਗਾਇਆ ਜਾਂਦਾ ਹੈ ਜੋ ਸਾਡੀ ਗਿਆਨ ਇੰਦਰੀਆਂ ਵਿੱਚ ਸਥਿੱਤ ਹੁੰਦੇ ਹਨ।
11. ਨਾੜੀ ਟਿਸ਼ੂ ਕੀ ਹੈ ਅਤੇ ਇਸਦਾ ਕੀ ਕੰਮ ਹੈ?
ਉੱਤਰ- ਨਾੜੀ ਟਿਸ਼ੂ ਨਾੜੀ ਸੈੱਲਾਂ ਦਾ ਇੱਕ ਸੰਗਠਿਤ ਜਾਲ ਹੈ ਅਤੇ ਇਹ ਸੂਚਨਾਵਾਂ ਨੂੰ ਬਿਜਲੀ ਅਵੇਗ ਦੁਆਰਾ ਸਰੀਰ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਲ ਪਹੁੰਚਾਉਣ ਲਈ ਨਿਰਮਿਤ ਹੈ।
12. ਨਾੜੀ ਅਵੇਗ ਕੀ ਹਨ?
ਉੱਤਰ- ਨਾੜੀ ਸੈੱਲਾਂ ਦਾ ਰਸਾਇਣਕ ਜਾਂ ਬਿਜਲੀ ਸੰਕੇਤ ਭੇਜਣਾ ਨਾੜੀ ਅਵੇਗ ਅਖਵਾਉਂਦਾ ਹੈ।
13. ਪ੍ਰਤੀਵਰਤੀ ਕਿਰਆ ਵਿੱਚ ਦਿਮਾਗ ਦਾ ਕੀ ਕੰਮ ਹੈ?
ਉੱਤਰ- ਪ੍ਰਤੀਵਰਤੀ ਕਿਰਆ ਵਿੱਚ ਦਿਮਾਗ ਸਿੱਧੇ ਰੂਪ ਵਿੱਚ ਕੰਮ ਨਹੀਂ ਕਰਦਾ। ਇਹ ਪ੍ਰਤੀਕਿਰਆ ਸੁਖਮਨਾ ਨਾੜੀ ਰਾਹੀਂ ਕਾਬੂ ਕੀਤੀ ਜਾਂਦੀ ਹੈ। ਦਿਮਾਗ ਵਿੱਚ ਇਸਦੀ ਸਿਰਫ ਸੂਚਨਾ ਪਹੁੰਚਦੀ ਹੈ।
14. ਜੰਤੂਆਂ ਵਿੱਚ ਪ੍ਰਤੀਵਰਤੀ ਚਾਪ ਕਿਉਂ ਵਿਕਸਿਤ ਹੋਈ?
ਉੱਤਰ-ਜੰਤੂਆਂ ਵਿੱਚ ਪ੍ਰਤੀਵਰਤੀ ਚਾਪ ਇਸ ਲਈ ਵਿਕਸਿਤ ਹੋਈ ਕਿਉਂਕਿ ਉਹਨਾਂ ਵਿੱਚ ਦਿਮਾਗ ਦੀ ਸੋਚਣ ਪਰੀਕਿਰਆ ਤੇਜ਼ ਨਹੀਂ ਹੁੰਦੀ।
15. ਪ੍ਰਤੀਵਰਤੀ ਅਰਕ ਦਾ ਜੋੜ ਆਉਣ ਵਾਲੀ ਨਾੜੀ ਅਤੇ ਜਾਣ ਵਾਲੀ ਨਾੜੀ ਵਿੱਚ ਕਿੱਥੇ ਹੁੰਦਾ ਹੈ?
ਉੱਤਰ- ਮਨੁੱਖੀ ਸਰੀਰ ਵਿੱਚ ਪ੍ਰਤੀਵਰਤੀ ਆਰਕ ਸੁਖਮਨਾ ਨਾੜੀ ਵਿੱਚ ਬਣਦੇ ਹਨ ਭਾਵੇਂ ਆਉਣ ਵਾਲੀਆਂ ਸੂਚਨਾਵਾਂ ਦਿਮਾਗ ਤੱਕ ਵੀ ਪਹੁੰਚਦੀਆਂ ਹਨ।